ਵਰਡ ਆਰਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Art

ਵਰਡ ਆਰਟ ਦੀ ਮਦਦ ਨਾਲ ਟੈਕਸਟ ਨੂੰ ਸੁੰਦਰ ਡਿਜ਼ਾਈਨ ਵਿੱਚ ਬਦਲਿਆ ਜਾ ਸਕਦਾ ਹੈ। ਵਰਡ ਆਰਟ ਲਿਖਤ ਸਮੱਗਰੀ (ਟੈਕਸਟ) ਨੂੰ ਚਿੱਤਰ (Image) ਵਿੱਚ ਬਦਲ ਦਿੰਦੀ ਹੈ। ਵਰਡ ਆਰਟ ਵਿੱਚ ਪਹਿਲਾਂ ਤੋਂ ਬਣੇ ਹੋਏ ਡਿਜ਼ਾਈਨ ਹੁੰਦੇ ਹਨ। ਇਹਨਾਂ ਡਿਜ਼ਾਈਨਾਂ ਵਿੱਚ ਤੁਸੀਂ ਆਪਣੇ ਟੈਕਸਟ ਨੂੰ ਟਾਈਪ ਕਰਕੇ ਵਰਡ ਆਰਟ ਬਣਾ ਸਕਦੇ ਹੋ।

ਵਰਡ ਆਰਟ ਭਰਨ ਦੇ ਸਟੈੱਪ :     

1. ਡਰਾਇੰਗ ਟੂਲ ਬਾਰ ਦੇ ਵਰਡ ਆਰਟ ਬਟਨ ਉੱਤੇ ਕਲਿੱਕ ਕਰੋ

ਜਾਂ

Insert > Picture > Word Art ਮੀਨੂ ਉੱਤੇ ਕਲਿੱਕ ਕਰੋ।

ਵੱਖ-ਵੱਖ ਡਿਜ਼ਾਈਨਾਂ ਵਾਲਾ ਬਾਕਸ ਖੁੱਲ੍ਹੇਗਾ ਜਿਸ ਨੂੰ ਵਰਡ ਆਰਟ ਗੈਲਰੀ ਕਿਹਾ ਜਾਂਦਾ ਹੈ।

2. ਗੈਲਰੀ ਵਿੱਚੋਂ ਲੋੜੀਦੇ ਡਿਜ਼ਾਈਨ ਦੀ ਚੋਣ ਕਰੋ।

3. OK ਉੱਤੇ ਕਲਿੱਕ ਕਰੋ। Edit WordArt Text ਵਿੰਡੋ ਖੁੱਲ੍ਹੇਗੀ।

4. ਐਡਿਟ ਵਿੰਡੋ ਵਿੱਚ ਆਪਣਾ ਟੈਕਸਟ ਟਾਈਪ ਕਰੋ।

5. OK ਉੱਤੇ ਕਲਿੱਕ ਕਰ ਦਿਓ।

ਤੁਹਾਡੇ ਡਾਕੂਮੈਂਟ ਵਿੱਚ ਵਰਡ ਆਰਟ ਦਾਖ਼ਲ ਹੋ ਜਾਵੇਗੀ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਰਡ ਆਰਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Word Art

ਵਰਡ ਪ੍ਰੋਸੈਸਰ ਪ੍ਰੋਗਰਾਮਾਂ ਦੀ ਅਜਿਹੀ ਸੁਵਿਧਾ ਜਿਨ੍ਹਾਂ ਵਿੱਚ ਅੱਖਰਾਂ (Text) ਆਦਿ ਨੂੰ ਸਜਾਉਣ ਦੀ ਵਿਵਸਥਾ ਹੁੰਦੀ ਹੈ। ਵਰਡ ਆਰਟ ਗੈਲਰੀ ਵਿੱਚ ਅੱਖਰਾਂ ਆਦਿ ਨੂੰ ਆਕਰਸ਼ਿਤ ਬਣਾਉਣ ਲਈ ਪਹਿਲਾਂ ਤੋਂ ਹੀ ਤਿਆਰ ਕੀਤੇ ਕੁਝ ਨਮੂਨੇ ਹੁੰਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.